ਸੋਨੇ ਦੀ ਚਿੜੀ
ਆਂਹ !
'ਸੋਨੇ ਦੀ ਚਿੜੀ' ਸੀ ਇੱਕ ਦਿਨ ਦੇਸ਼ ਮੇਰਾ ,
ਖੰਭ ਕੁਤਰਕੇ ਲੈ ਗਏ ਵਲੈਤ ਵਾਲੇ ।
ਲੱਤਾਂ ਬਾਹਾਂ ਨੂੰ ਭਾਈਆਂ ਦੀ ਵੰਡ ਖਾ ਗਈ ,
ਕੁੱਝ ਸਵਾਰਥੀ ਤੱਤ ਨਾ ਟਲੇ ਟਾਲੇ ।
ਕੁੱਝ ਨੇਤਾ ਵੀ ਜੇਬ ਦੀ ਭੁੱਖ ਖਾਤਿਰ ,
ਖਾ ਗਏ ਨੋਚ ਕੇ ਏਸ ਦੇ ਅੰਗ ਵਾਹਲੇ ।
Tuesday, July 27, 2010
ਬਿਸਕੁਟ ਖਾਣ ਕਤੂਰੇ
ਬਿਸਕੁਟ ਖਾਣ ਕਤੂਰੇ
ਗੂੰਗੀ ਪਰਜ਼ਾ ਰਾਜੇ ਬੋਲੇ ,
ਕਿਥੋਂ ਕੋਈ ਨਿਆਂ ਨੂੰ ਟੋਹਲੇ ,
ਹੱਕ ਮੰਗਦਿਆਂ ਗੋਲੀ ਮਿਲਦੀ ,
ਰੋਟੀ ਮੰਗੀਏ ਹੂਰੇ ।
ਬਾਲਕ ਜਿੱਥੇ ਭੁੱਖ਼ੇ ਮਰਦੇ ,
ਬਿਸਕੁਟ ਖਾਣ ਕਤੂਰੇ ॥
• ਜਾਦੂਗਰ ਦਾ ਬਣੇ ਤਮਾਸ਼ਾ ,
ਵੱਧ ਗਈ ਬੇਰੁਜ਼ਗਾਰੀ ।
ਭੀੜ ਇਕੱਠੀ ਕਰਨ ਨੂੰ ਵੱਜਦੀ ,
ਡੁੱਗ ਡੁੱਗੀ ਸਰਕਾਰੀ ।
ਬਾਂਦਰ ਨਾਚ ਨਚਾਉਂਦੇ ਨੇਤਾ ,
ਨੱਚੀਏ ਵਾਂਗ ਜਮੂਰੇ ।
ਬਾਲਕ ਜਿੱਥੇ ਭੁੱਖੇ ਮਰਦੇ ,
ਬਿਸਕੁੱਟ ਖਾਣ ਕਤੂਰੇ ॥
ਗੂੰਗੀ ਪਰਜ਼ਾ ਰਾਜੇ ਬੋਲੇ ,
ਕਿਥੋਂ ਕੋਈ ਨਿਆਂ ਨੂੰ ਟੋਹਲੇ ,
ਹੱਕ ਮੰਗਦਿਆਂ ਗੋਲੀ ਮਿਲਦੀ ,
ਰੋਟੀ ਮੰਗੀਏ ਹੂਰੇ ।
ਬਾਲਕ ਜਿੱਥੇ ਭੁੱਖ਼ੇ ਮਰਦੇ ,
ਬਿਸਕੁਟ ਖਾਣ ਕਤੂਰੇ ॥
• ਜਾਦੂਗਰ ਦਾ ਬਣੇ ਤਮਾਸ਼ਾ ,
ਵੱਧ ਗਈ ਬੇਰੁਜ਼ਗਾਰੀ ।
ਭੀੜ ਇਕੱਠੀ ਕਰਨ ਨੂੰ ਵੱਜਦੀ ,
ਡੁੱਗ ਡੁੱਗੀ ਸਰਕਾਰੀ ।
ਬਾਂਦਰ ਨਾਚ ਨਚਾਉਂਦੇ ਨੇਤਾ ,
ਨੱਚੀਏ ਵਾਂਗ ਜਮੂਰੇ ।
ਬਾਲਕ ਜਿੱਥੇ ਭੁੱਖੇ ਮਰਦੇ ,
ਬਿਸਕੁੱਟ ਖਾਣ ਕਤੂਰੇ ॥
ਇੱਕ ਅੱਬਲਾ ਦਾ ਵਿਰਲਾਪ (ਅਖੌਤੀ ਆਜ਼ਾਦੀ ਦੇ ਨਾਂ)
ਸਕੂਲ ਵਿੱਚ ਛੁੱਟੀ , ਅੱਜ ਦਿਨ ਹੈ ਆਜ਼ਾਦੀ ਦਾ ।
ਮੁਲਕਾਂ ਦੀ ਵੰਡ , ਲੋਹੜੇ ਮਾਰ ਬਰਬਾਦੀ ਦਾ ।
ਹਾੜਾ ਇਤਿਹਾਸ ਨਾ ਦੁਹਰਾਈ ਨੀ ਆਜ਼ਾਦੀਏ , ਜਿੱਦਣ ਮੈਂ ਹੋਈ ਸਾਂ ਤਬਾਹ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥
* ਸੱਠ ਨੂੰ ਤਾਂ ਤੂੰ ਵੀ ਟੱਪੀ ,ਅੱਸੀਆਂ ਨੂੰ ਮੈਂ ਢੁੱਕੀ ,ਓਹੀ ਨੇ ਗਲੋਟੇ ,ਓਹੀ ਪੂਣੀਆਂ ।
ਕਿਰਤਾਂ ਦਾ ਖ਼ੂਹ ਗੇੜ ਗੇੜ ਥੱਕ ਹਾਰ ਚੁੱਕੇ , ਰੀਝਾਂ ਦੀਆਂ ਟਿੰਡਾਂ ਹਾਲੇ ਊਣੀਆਂ ।
ਖੁਸ਼ੀਆਂ ਦਾ ਮੀਂਹ ਵਰਸਾਈਂ ਨੀ ਆਜ਼ਾਦੀਏ , ਸੁੱਕੇ ਸੁੱਕੇ ਰਹਿ ਚੱਲੇ ਚਾਅ ।

ਸਭਿਆਚਾਰ ਦੇ ਵਾਰਿਸ ਵੀਰੋ
ਸਭਿਆਚਾਰ ਦੇ ਵਾਰਿਸ ਵੀਰੋ
ਮਾਂ ਬੋਲੀ ਦੇ ਸੇਵਾਦਾਰੋ ,
ਕੁੱਝ ਨਾ ਕੁੱਝ ਤਾਂ ਸ਼ਰਮ ਕਰੋ ।
ਮਾਂ ਦੇ ਕਪੜੇ ਲੀਰਾਂ ਕਰਕੇ ,
ਨਾ ਜੇਬਾਂ ਨੂੰ ਗਰਮ ਕਰੋ ।
ਇੱਕ ਨਾ ਇੱਕ ਦਿਨ, ਦਮ ਘੁੱਟ ਜਾਣੀ ,
ਹੋ ਕੇ ਅਤਿ ਲਾਚਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥
* ਯਮਲੇ ਜੱਟ ਦੀ ਤੂੰਬੀ ਵਾਲੀ , ਤਾਰ ਤੋੜ ਕੇ ਬਹਿ ਗਏ ਓ ।
ਭੁੱਲ ਕੇ ਆਪਣਾ ਅਸਲੀ ਵਿਰਸਾ ,ਕਿਹੜੇ ਰਸਤੇ ਪੈ ਗਏ ਓ ।
ਲ਼ੱਚਰਤਾ ਦੀ ਕਿਧਰੋਂ ਲਿਆਂਦੀ ,ਜਿੱਦ ਜਿੱਦ ਮਾਰੋ ਮਾਰ ਇਹ ।

ਮੇਰੀ ਕਲਮ ਮੈਨੂੰ ਇੱਕ ਸਵਾਲ ਕਰਦੀ ਹੈ ?
ਮੇਰੀ ਕਲਮ ਮੈਨੂੰ ਇੱਕ ਸਵਾਲ ਕਰਦੀ ਹੈ ?
ਜਿਸਦਾ ਜਵਾਬ ਮੇਰੇ ਕੋਲ ਨਹੀਂ ,
ਸਿਰਫ਼ ਸਰਕਾਰਾਂ ਦੇ ਕੋਲ ਹੈ ॥
* ਕਿੰਨਾ ਕੁ ਚਿਰ , ਕਿੰਨੇ ਹੋਰ ,
ਕਿੰਨੀਆਂ ਖੁਦਕੁਸ਼ੀਆਂ ਕਰਨਗੇ ,
ਕਰਜ਼ੇ ਦੇ ਸਤਾਏ ਹੋਏ ਲੋਕ ।
ਕਿੰਨਾ ਕੁ ਚਿਰ ਖੁੱਲ੍ਹੇ ਆਸਮਾਨ ਥੱਲੇ ,
ਸੌਣ ਲਈ ਹੋਰ ਮਜਬੂਰ ਹੋਣਗੇ ,
ਭੁੱਖੇ ਅਤੇ ਤ੍ਰਿਹਾਏ ਲੋਕ ।
ਕਿੰਨਾ ਕੁ ਚਿਰ ਹੋਰ ਕਿਸਾਨਾਂ ਦੇ ,
ਸੁੱਖ-ਚੈਨ , ਨੀਂਦ ਦੀ ਚਾਬੀ ,
ਸ਼ਾਹੂਕਾਰਾਂ ਦੇ ਕੋਲ ਹੈ ।
ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?
ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ ॥
ਜਿਸਦਾ ਜਵਾਬ ਮੇਰੇ ਕੋਲ ਨਹੀਂ ,
ਸਿਰਫ਼ ਸਰਕਾਰਾਂ ਦੇ ਕੋਲ ਹੈ ॥
* ਕਿੰਨਾ ਕੁ ਚਿਰ , ਕਿੰਨੇ ਹੋਰ ,
ਕਿੰਨੀਆਂ ਖੁਦਕੁਸ਼ੀਆਂ ਕਰਨਗੇ ,
ਕਰਜ਼ੇ ਦੇ ਸਤਾਏ ਹੋਏ ਲੋਕ ।
ਕਿੰਨਾ ਕੁ ਚਿਰ ਖੁੱਲ੍ਹੇ ਆਸਮਾਨ ਥੱਲੇ ,
ਸੌਣ ਲਈ ਹੋਰ ਮਜਬੂਰ ਹੋਣਗੇ ,
ਭੁੱਖੇ ਅਤੇ ਤ੍ਰਿਹਾਏ ਲੋਕ ।
ਕਿੰਨਾ ਕੁ ਚਿਰ ਹੋਰ ਕਿਸਾਨਾਂ ਦੇ ,
ਸੁੱਖ-ਚੈਨ , ਨੀਂਦ ਦੀ ਚਾਬੀ ,
ਸ਼ਾਹੂਕਾਰਾਂ ਦੇ ਕੋਲ ਹੈ ।
ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?
ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ ॥
ਬਰਬਾਦ ! ਰੰਗਲਾ ਪੰਜਾਬ
ਬਰਬਾਦ ! ਰੰਗਲਾ ਪੰਜਾਬ ਹੋਈ ਜਾਂਦਾ ਏ ।
ਕਾਗਜ਼ਾ 'ਚ ਐਵੀਂ , ਜਿੰਦਾਬਾਦ ਹੋਈ ਜਾਂਦਾ ਏ ॥
* ਲੀਡਰਾਂ ਲਿਆਤੀਆਂ ਨੇ , ਕਾਗਜ਼ੀਂ ਕਰਾਂਤੀਆਂ ,
ਹਰੀਆਂ ਤੇ ਚਿੱਟੀਆਂ ਪਤਾ ਨਹੀਂ ਕਿੰਨੇ ਭਾਂਤੀਆਂ ,
ਭਾਸ਼ਣਾਂ 'ਚ ਆਇਆ, ਇਨਕਲਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ ……………॥
ਕਾਗਜ਼ਾ 'ਚ ਐਵੀਂ , ਜਿੰਦਾਬਾਦ ਹੋਈ ਜਾਂਦਾ ਏ ॥
* ਲੀਡਰਾਂ ਲਿਆਤੀਆਂ ਨੇ , ਕਾਗਜ਼ੀਂ ਕਰਾਂਤੀਆਂ ,
ਹਰੀਆਂ ਤੇ ਚਿੱਟੀਆਂ ਪਤਾ ਨਹੀਂ ਕਿੰਨੇ ਭਾਂਤੀਆਂ ,
ਭਾਸ਼ਣਾਂ 'ਚ ਆਇਆ, ਇਨਕਲਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ ……………॥
ਆਪਣੀ ਮਾਂ ਬੋਲੀ ਹੈ ਪੰਜਾਬੀ
ਪੰਜਾਬੀਓ ! ਆਪਣੀ ਮਾਂ ਬੋਲੀ ਹੈ ਪੰਜਾਬੀ ,
ਕੁੱਲ ਜ਼ੁਬਾਨਾਂ ਨਾਲੋਂ ਮਿੱਠੀ ਜ਼ੁਬਾਨ ਪੰਜਾਬੀ ਹੈ ।
ਚੜ੍ਹਦੇ ਸੂਰਜ ਵਰਗੀ ਲੋਅ ਹੈ , ਮਹਿਕ ਗੁਲ਼ਾਬ ਜਿਹੀ ,
ਪੈਰ ਜਵਾਨੀ ਧਰਦੀ ਜਿਹੀ ਰਕਾਨ ਪੰਜਾਬੀ ਹੈ ।
ਪੰਜਾਬੀ ਨੂੰ ਮਿਲਿਆ ਥਾਪੜਾ ਗੁਰੂਆਂ ਤੋਂ ,
ਸੋ ਸਾਡੀ ਸਭਨਾ ਦੀ ਜਿੰਦ ਜਾਨ ਪੰਜਾਬੀ ਹੈ ।
ਕੁੱਲ ਜ਼ੁਬਾਨਾਂ ਨਾਲੋਂ ਮਿੱਠੀ ਜ਼ੁਬਾਨ ਪੰਜਾਬੀ ਹੈ ।
ਚੜ੍ਹਦੇ ਸੂਰਜ ਵਰਗੀ ਲੋਅ ਹੈ , ਮਹਿਕ ਗੁਲ਼ਾਬ ਜਿਹੀ ,
ਪੈਰ ਜਵਾਨੀ ਧਰਦੀ ਜਿਹੀ ਰਕਾਨ ਪੰਜਾਬੀ ਹੈ ।
ਪੰਜਾਬੀ ਨੂੰ ਮਿਲਿਆ ਥਾਪੜਾ ਗੁਰੂਆਂ ਤੋਂ ,
ਸੋ ਸਾਡੀ ਸਭਨਾ ਦੀ ਜਿੰਦ ਜਾਨ ਪੰਜਾਬੀ ਹੈ ।
Subscribe to:
Posts (Atom)